ਦਿਨ ਢਲਦੇ ਪਰਛਾਵੇਂ ਵਾਂਙੂ,
ਮੈਨੂੰ ਹਿਜਰ ਲੰਮੇਰਾ ਖਾਵੇ
ਖੜ ਜਾ ਸੂਰਜ ਏਥੇ ਹੀ ਬਸ
ਭੈਅ ਰਾਤ ਕਾਲੀ ਦਾ ਆਵੇ
ਅੱਖੀਆਂ ਦੇ ਵਿੱਚ ਤੇਰੀ ਲਾਲੀ,
ਨੈਣੀਂ ਸੇਕ ਤੂੰ ਹੀ ਤੇ ਭਰਿਆ
ਮੁੜ ਕੇ ਆਣ ਦਾ ਵਾਦਾ ਤੇਰਾ,
ਜਾਏ ਹਉਕਿਆਂ ਤੋ ਨਾ ਜਰਿਆ
ਰਹਿਣਾ ਵਿੱਚ ਨਿਜ਼ਾਮ ਇਲਾਹੀ,
ਇਹ ਸਮਝ ਮੈਨੂੰ ਹੈ ਪੂਰੀ
ਬਿਰਹੋਂ ਭਿੱਜੇ ਪਰ ਇਸ ਦਿਲ ਤੋਂ,
ਹਾਏ, ਝੱਲੀ ਜਾਏ ਨਾ ਦੂਰੀ
No comments:
Post a Comment